Home

  • Sant Baba Jawala Singh Ji Maharaj Gurudwara Dera Sant Garh Harkhowal Wale

ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਜਨਮ 21 ਵੈਸਾਖ ਸੰਨ 1946 ਬਿਕ੍ਰਮੀ ਮੁਤਾਬਿਕ 3 ਮਈ 1889 ਈਸਵੀ ਦਿਨ ਐਤਵਾਰ ਨੂੰ ਜ਼ਿਲਾ ਹੁਸਿਆਰਪੁਰ ਦੇ ਪਿੰਡ ਲੰਗੇਰੀ ਵਿਚ ਹੋਇਆ । ਆਪ ਦੇ ਪਿਤਾ ਜੀ ਦਾ ਨਾਮ ਸ: ਨਾਰਾਇਣ ਸਿੰਘ ਅਤੇ ਮਾਤਾ ਜੀ ਦਾ ਨਾਮ ਬੀਬੀ ਰਾਜ ਕੌਰ ਸੀ । ਪਿੰਡ ਲੰਗੇਰੀ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਭਾਈ ਕੁਮਾ ਸਿੰਘ ਨੇ ਵਸਾਇਆ ਸੀ । ਭਾਈ ਕੁਮਾ ਸਿੰਘ ਜੀ ਨੇ ਸਤਿਗੁਰੂ ਜੀ ਦੇ ਲਾਂਗਰੀ ਹੋਣ ਦੀ ਹੈਸੀਅਤ ਕਰਕੇ ਪਿੰਡ ਦਾ ਨਾਂ ਲੰਗੇਰੀ ਰਖਿਆ । ਬਾਬਾ ਕੁਮਾ ਸਿੰਘ ਜੀ ਦੇ ਘਰ ਗੁਰੂ ਦੀ ਬਖਸ਼ੀਸ਼ਾਂ ਸਦਕਾ ਇਕ ਪੁਤੱਰ ਨੇ ਜਨਮ ਲਿਆ, ਜਿਸ ਨਾਂ ਬਹਾਦਰ ਰਖਿਆ ਗਿਆ । ਬਹਾਦਰ ਸਿੰਘ ਸਜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਭੌਰੇ ਬਣੇ ਤੇ ਤੱਤ ਖਾਲਸੇ ਦੇ ਕਈ ਯੁਧਾਂ ਵਿਚ ਆਪ ਵਦ-ਚੜ੍ਹ ਕੇ ਹਿੱਸਾ ਲੈਂਦੇ ਸਨ । ਬਾਬਾ ਬਹਾਦਰ ਸਿੰਘ ਜੀ ਦੇ ਦੋ ਸਪੁਤਰ ਬਾਬਾ ਕਾਲਾ ਸਿੰਘ ਤੇ ਬਾਬਾ ਆਲਾ ਸਿੰਘ ਜੀ ਸਨ । ਅਗੋਂ ਆਲਾ ਸਿੰਘ ਜੀ ਦੇ ਛੇ ਪੁੱਤਰ – ਗੁਲਾਬ ਸਿੰਘ, ਹਮੀਰ ਸਿੰਘ, ਵਜ਼ੀਰ ਸਿੰਘ, ਹਾਕਮ ਸਿੰਘ, ਹੀਰਾ ਸਿੰਘ ਤੇ ਖਜ਼ਾਨ ਸਿੰਘ ਜੀ ਸਨ । ਬਾਬਾ ਕਾਲਾ ਸਿੰਘ ਜੀ ਦੇ ਪੁਤੱਰ ਸ: ਨਾਰਾਇਣ ਸਿੰਘ ਦੇ ਪੁਤੱਰ ਸਨ ਬਾਬਾ ਜਵਾਲਾ ਸਿੰਘ ਜੀ ਮਾਹਾਰਾਜ ਨਾਮ-ਰਸੀਏ, ਪੂਰਨ ਬ੍ਰਹਮਗਿਅਨੀ ਸਨ ।
ਹੋਤੀ ਮਰਦਾਨ ਸੰਪ੍ਰਦਾਇ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸਾਹਿਬ ਭਾਈ ਦਅਾ ਸਿੰਘ ਜੀ
ਸਾਹਿਬ ਬਾਬਾ ਸੋਭਾ ਸਿੰਘ ਜੀ
ਸਾਹਿਬ ਬਾਬਾ ਸਾਹਿਬ ਸਿੰਘ ਜੀ ਉਨਾ ਸਾਹਿਬ ਵਾਲੇ
ਸਾਹਿਬ ਬਾਬਾ ਭਾਗ ਸਿੰਘ ਜੀ
ਸਾਹਿਬ ਬਾਬਾ ਬੀਰ ਸਿੰਘ ਜੀ (ਵਿਰੱਕਤ)
ਸਾਹਿਬ ਬਾਬਾ ਕਰਮ ਸਿੰਘ ਜੀ
ਸਾਹਿਬ ਬਾਬਾ ਆਇਆ ਸਿੰਘ ਜੀ
ਸਾਹਿਬ ਬਾਬਾ ਜਵਾਲਾ ਸਿੰਘ ਜੀ (ਹਰਖੋਵਾਲ)
ਸੰਤ ਬਾਬਾ ਜਵਾਲਾ ਸਿੰਘ ਜੀ ੧੯੦੭ ਵਿਚ ਫੌਜ ਵਿਚ ਭਰਤੀ ਹੋ ਗਏ ਤੇ ੧੯੧੭ ਵਿਚ ਆਪ ਜੀ ਨੇ ਫੌਜ ਵਿਚੋ ਨਾਮ ਕਟਵਾ ਲਿਆ । ਉਸ ਵੇਲੇ ਆਪ ਜੀ ਦੀ ਊਮਰ ੧੮ ਸਾਲ ਦੀ ਸੀ । ਊਸ ਸਮੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੀ ਦੂਜੀ ਗੱਦੀ ਤੇ ਸੰਤ ਬਾਬਾ ਆਇਆ ਸਿੰਘ ਜੀ ਬਿਰਾਜਮਾਨ ਸਨ । ਸੰਤ ਬਾਬਾ ਆਇਆ ਸਿੰਘ ਜੀ ਨੇ ਸੰਤ ਜਵਾਲਾ ਸਿੰਘ ਜੀ ਨੂੰ ਨਾਮ ਜਪਣ ਅਤੇ ਕਾਮ, ਕਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ । ਸੰਤ ਬਾਬਾ ਆਇਆ ਸਿੰਘ ਜੀ ਨੇ ਆਪ ਜੀ ਨੂੰ ਪੰਜ ਬਚਨ ਗ੍ਹਹਿਣ ਕਰਾਏ ਜੋ ਆਪ ਜੀ ਨੇ ਜਿ਼ੰਦਗੀ ਭਰ ਤੋੜ ਨਿਭਾਏ ੧-ਸਿਮਰਨ ਕਰਨਾ । ੨-ਹੰਕਾਰ ਤੋਂ ਬਚਣਾ । ੩-ਸੰਸਾਰ ਤੋਂ ਨਿਰਲੇਪ ਰਹਿਣ ਵਾਲੇ ਸਾਧੂਆਂ ਦੀ ਸੰਗਤ ਕਰਨੀ । ੪-ਕਿਸੇ ਅੱਗੇ ਹੱਥ ਨਹੀਂ ਅੱਡਣਾ । ੫-ਫੌਜ ਦੀ ਨੌਕਰੀ ਛੱਡ ਜਾਣੀ । ਸੰਤ ਬਾਬਾ ਜਵਾਲਾ ਸਿੰਘ ਜੀ ਨੇ ਜਨਵਰੀ ੧੯੧੭ ਵਿਚ ਪਲਟਨ ਵਿਚੋਂ ਨਾਮ ਕਟਵਾ ਲਿਆ ਤੇ ਭਗਤੀ ਸਿਮਰਨ ਅਤੇ ਸਿੱਖੀ ਦੇ ਪ੍ਰਚਾਰ ਵਲ ਜੁੱਟ ਗਏ ।
ਸੰਤ ਬਾਬਾ ਆਇਆ ਸਿੰਘ ਜੀ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਨੂੰ ਹੁਕਮ ਦਿਤਾ ਕਿ ਪੰਜਾਬ ਜਾ ਕੇ ਹੁਸ਼ਿਆਰਪੁਰ ਤੋਂ ਅੱਠ ਮੀਲ ਦੂਰ ਸੰਘਣੇ ਜੰਗਲ ਵਿਚ ਭਗਤੀ ਕਰਨ, ਸਤਿਗੁਰੂ ਜੀ ਦਾ ਨਾਮ ਜਪਣ ਅਤੇ ਸੰਗਤਾਂ ਨੂੰ ਸਤਿਗੁਰੂ ਜੀ ਦੇ ਲੜ ਲਗਾਉਣ । ਆਪ ਜੀ ਇਸ ਥਾਂ ਤੇ ਆ ਕੇ ਮਿੱਟੀ ਦੀ ਬਣੀ ਇਕ ਮਟੀ ਵਿਚ ਬੈਠ ਕੇ ਸਿਮਰਨ ਕਰਨ ਲਗ ਪਏ ।ਇਸ ਮਟੀ ਤੋਂ ਉਤਰ ਵੱਲ ਗੁਰਦੁਆਰਾ ਸੰਤ ਗੜ੍ਹ ਹਰਖੋਵਾਲ ਹੈ । ਗੁਰਦੁਆਰਾ ਸੰਤ ਗੜ੍ਹ ਹਰਖੋਵਾਲ ਤਿੰਨ ਪਿੰਡਾਂ ਦੀ ਸਾਂਝੀ ਹੱਦ ਤੇ ਹੈ । ਉੱਤਰ ਪੂਰਬ ਵਾਲੇ ਪਾਸੇ ਪਿੰਡ ਭੱਟਰਾਣਾ ਤੇ ਲਹਿੰਦੇ ਪਾਸੇ ਪਿੰਡ ਬੀਬੀ ਦੀ ਪੰਡੋਰੀ ਅਤੇ ਉੱਤਰ ਪੱਛਮ ਵੱਲ ਨੂੰ ਪਿੰਡ ਹਰਖੋਵਾਲ ਦੀ ਹੱਦ ਲੱਗਦੀ ਹੈ ।

+ +